ਅੱਗੇ ਵਧਣ ਦਾ ਮੌਕਾ ਦੇ।
ਭੀੜ 'ਚ ਮੈਨੂੰ ਰਸਤਾ ਦੇ।
ਜਿਸ ਵਿਚ ਖ਼ੁਦ ਨੂੰ ਵੇਖ ਸਕਾਂ,
ਏਦਾਂ ਦਾ ਕੋਈ ਸ਼ੀਸ਼ਾ ਦੇ।
ਕੁਝ ਤਾਂ ਪਿਆਰ ਨਿਸ਼ਾਨੀ ਛੱਡ,
ਜਖ਼ਮ ਕੋਈ ਤਾਂ ਡੂੰਘਾ ਦੇ।
ਦੀਵਾਨਾ ਏਂ ਤਾਂ ਮੈਨੂੰ,
ਇਸ਼ਕ ਦਾ ਮਤਲਬ ਸਮਝਾ ਦੇ।
ਸੱਚੇ ਗ਼ਮ ਨੂੰ ਦਿਲ ਵਿਚ ਰੱਖ,
ਝੂਠੀ ਖ਼ੁਸ਼ੀ ਨੂੰ ਠੁਕਰਾ ਦੇ।
ਉਹ ਚਾਹੇ ਤਾਂ ਦੇਵੇ ਤ੍ਰੇਹ,
ਉਹ ਚਾਹੇ ਤਾਂ ਦਰਿਆ ਦੇ।