ਅਗਨੀਧਰ ਅਗਨੀਕਰ
ਅਗਨੀਸ਼ਰ ਅਗਨ ਅਗਨ
ਤਨ ਮਨ ਦ੍ਰਿਸ਼ ਦ੍ਰਿਸ਼ਟੀ ਵਿਚ
ਰਚ ਦੇਵੋਂ ਹਵਨ ਹਵਨ
ਜਲ ਥਲ ਤਲ ਗਗਨ ਗਗਨ
ਉਲਟੋ ਕੁਲ ਅੰਧ-ਕੂਪ
ਡੋਲਂੋ ਕੁਲ ਜਲ ਕਾਲੇ
ਕਾਲਖ ਵਿਚ ਖੋਰ ਦਿਓ
ਸੂਰਜ-ਮਨ ਮਗਨ ਮਗਨ
ਸੂਰਜ ਪਰਚੰਡ ਪ੍ਰਬਲ
ਸੁਲਗਣ ਦੋ ਖੰਡ ਦੁਖਿਤ
ਕੁੱਟੇ ਹੋਏ ਟੁੱਟੇ ਹੋਏ
ਜੇਲ੍ਹਾਂ ਵਿਚ ਜਲਣ ਜਗਣ
ਚੁੱਲ੍ਹੇ ਵਿਚ ਦੀਵੇ ਵਿਚ
ਜੀਵੇ ਅਣਜੀਵੇ ਵਿਚ
ਠੰਡੀ ਅਗ ਭ੍ਰਿਸ਼ਟੀ ਹੈ
ਹੋਵੇ ਮੁੜ ਮਘਣ ਦਘਣ
ਬਚਿਆ ਜੋ ਚਿੰਗਿਆੜਾ
ਬਿਨ ਮੰਗੇ ਦਾਨ ਕਰੋ
ਚੌਰਾਹੇ ਬਾਲ ਧਰੋ
ਆਪਣੀ ਹਰ ਲਾਲ ਲਗਨ
ਅੱਖੀਆਂ ਵਿਚ ਕਹਿਰ ਜ਼ਹਿਰ
ਮਚ ਉੱਠੇ ਬਣ ਸ਼ੁਅਲੇ
ਜੀਭਾ ਬਮ ਬਮ ਬੋਲੇ
ਅਪਣਾ ਸਚ ਨਗਨ ਨਗਨ