ਅਹਿ ਇਕ ਤਾਰਾ ਹੋਰ

ਅਹਿ ਇਕ ਤਾਰਾ ਹੋਰ

ਇਹਦੀ ਜੋਤ ਵਿਲੱਖਣ ਲਿਸ਼ਕਦੀ 

ਇਹਦੀ ਝਿਲਮਿਲ ਨਵੀਂ ਨਕੋਰ, 

ਪਰ ਇਹਨੂੰ ਵੀ ਲਖ ਤਾਰਿਆਂ 

ਦੇ ਪਿੜ ਵਿਚ ਦੇਵੋ ਜੋੜ।

ਅਹਿ ਇਕ ਵੱਖਰੀ ਚੀਕ 

ਸੁੰਞੀ ਜਿਵੇਂ 'ਸਮਾਨ ਵਿਚ 

ਤੜਫ਼ੇ ਬਿਜਲੀ ਦੀ ਲੀਕ, 

ਪਰ ਇਹ ਦਰਦਾਂ ਦਾ ਗੀਤ ਹੈ 

ਗੀਤਾਂ ਵਿਚ ਕਰੋ ਸ਼ਰੀਕ

ਮੇਰੀ ਹੰਝੂ ਭਰੀ ਨਿਗਾਹ

ਮੇਰੀ ਮਮਤਾ ਦੀ ਇਹ ਵਿਲਕਣੀ 

ਦੁਖ ਭੁਖ ਦੀ ਤਰਲ ਗਵਾਹ, 

ਪਰ ਇਹਨੂੰ ਵੀ ਯੁਗ-ਹੰਝੂਆਂ 

ਦੀ ਪੰਗਤ ਦਿਉ ਬਿਠਾ ।

📝 ਸੋਧ ਲਈ ਭੇਜੋ