ਐਨ-ਅਰਸ਼ ਕੰਬੇ ਕੌਲ ਇਸ਼ਕ ਦੇ ਥੀਂ

ਐਨ-ਅਰਸ਼ ਕੰਬੇ ਕੌਲ ਇਸ਼ਕ ਦੇ ਥੀਂ,

ਕੁਰਸੀ ਹੋ ਹੈਰਾਨ ਖਲੋ ਰਹੀ ।

ਪਇਆ ਸ਼ੋਰ ਸੀ ਦੋਹਾਂ ਜਹਾਨਾਂ ਅੰਦਰ,

ਤਦੋਂ ਛੱਪ ਕੇ ਕੀਤੀ ਸੀ ਜਾਲ ਵਹੀ ।

ਆਸ਼ਿਕ ਬੇ ਬੇ ਤੇ ਨ ਜਾਣਦੇ ਨੇ,

ਨਹੀਂ ਜਾਣਦੇ ਸੀਗਾ ਤੇ ਅਮਰ ਨਹੀਂ ।

ਹੈਦਰ ਵਾਰੇ ਜਾਈਏ ਇਨਹਾਂ ਆਸ਼ਿਕਾਂ ਤੋਂ,

ਜਿਨਹਾਂ ਕੁਫਰ ਵਿਚੋਂ ਕੀਤਾ ਰੱਬ ਸਹੀ ।੧੬।

📝 ਸੋਧ ਲਈ ਭੇਜੋ