ਐਨ-ਇਸ਼ਕ ਦੀ ਮੰਜ਼ਲ ਦੂਰ ਸਈਓ

ਐਨ-ਇਸ਼ਕ ਦੀ ਮੰਜ਼ਲ ਦੂਰ ਸਈਓ,

ਪਿੰਡ ਪਹਾੜਾਂ ਪੱਟਿਆਂ ਦਾ ।

ਇਹ ਤਾਂ ਲਿਖਿਆ ਮੂਲ ਨ ਮਿਟਦਾ ਈ,

ਕੋਈ ਹਰਫ ਮੁਲਾਣਿਆਂ ਪੱਟਿਆਂ ਦਾ ।

ਤੇਰੀ ਬੇਪਰਵਾਹੀ ਤੇ ਫੱਟੀਆਂ ਮੈਂ,

ਨੇਹੁੰ ਜ਼ਖਮ ਮੇਰਾ ਲਾਇਕ ਪੱਟਿਆਂ ਦਾ ।੧੮।

📝 ਸੋਧ ਲਈ ਭੇਜੋ