ਐਨ-ਇਸ਼ਕ ਜਿਨ੍ਹਾਂ ਦੀ ਹੱਡੀਂ

ਐਨ-ਇਸ਼ਕ ਜਿਨ੍ਹਾਂ ਦੀ ਹੱਡੀਂ ਰਚਿਆ,

ਰਹਿਣ ਉਹ ਚੁਪ ਚੁਪਾਤੇ ਹੂ ।

ਲੂੰ ਲੂੰ ਦੇ ਵਿਚ ਲੱਖ ਜ਼ਬਾਨਾਂ,

ਕਰਨ ਉਹ ਗੁੰਗੀ ਬਾਤੇਂ ਹੂ ।

ਕਰਦੇ ਵੁਜ਼ੂ ਇਸਮ ਆਜ਼ਮ ਦਾ,

ਜਿਹੜੇ ਦਰਿਆ ਵਹਦਤ ਨ੍ਹਾਤੇ ਹੂ ।

ਤਦ ਥੀਨ ਕਬੂਲ ਨਮਾਜ਼ਾਂ ਬਾਹੂ,

ਜਦ ਯਾਰਾਂ ਯਾਰ ਪਛਾਤੇ ਹੂ ।

📝 ਸੋਧ ਲਈ ਭੇਜੋ