ਐਨ-ਇਸ਼ਕ ਮਾਹੀ ਦੀ ਭੱਠੀ ਤਪਦੀ

ਐਨ-ਇਸ਼ਕ ਮਾਹੀ ਦੀ ਭੱਠੀ ਤਪਦੀ,

ਤਪਦੀ ਤੇ ਭਾਹ ਭਾਹ ਕਰੇ ।

ਆਸ਼ਿਕ ਸੜਦੇ ਤੇ ਤੜ ਤੜ ਕਰਦੇ,

ਬਾਹਰ ਇਸ਼ਕ ਪਇਆ ਵਾਹ ਵਾਹ ਕਰੇ ।

ਸੁਲੇਮਾਨ ਭਠਿਆਰੀ ਦਾ ਭੱਠ ਝੋਕੇ,

ਅਤੇ ਰੰਗ ਮਚਿਆਨੀ ਵਿਆਹ ਕਰੇ ।

ਜਿਨਹਾਂ ਅਪਣੀ ਆਪ ਮਾਰੀਆ ਵੇ ਹੈਦਰ,

ਤੇਰੀ ਜੱਨਤ ਦੀ ਕੀ ਪ੍ਰਵਾਹ ਕਰੇ ।੧੫।

📝 ਸੋਧ ਲਈ ਭੇਜੋ