ਇੱਕ ਓਕਾਂਰ ਤੋੰ ਸ਼ੁਰੂ ਕਰਾ ਲਿਆ!
ਭਾਈ ਗੁਰਦਾਸ ਜੀ ਨੇ ਹਿੱਸਾ ਪਾ ਲਿਆ!
ਬੇਰੀ ਹੇਠਾਂ ਬੈਠ ਅੱਖਰ ਬਿਆਨ ਤੇ!
ਐਸਾ ਨਾਂਹ ਗ੍ਰੰਥ ਕੋਈ ਵੀ ਜਹਾਨ ਤੇ!
ਛੇ ਗੁਰੂਆਂ ਨੇ ਹੱਥੀਂ ਆਪ ਸਿੰਜਿਆ!
ਪ੍ਰੇਮ ਵਿੱਚ ਇੱਕ-ਇੱਕ ਬੋਲ ਪਿੰਜਿਆ!
ਮਾਣ ਕਰਾਂ ਮੈਂ ਵੀ ਹੀਰਿਆ ਦੀ ਖਾਨ ਤੇ!
ਐਸਾ ਨਾਂਹ ਗ੍ਰੰਥ ਕੋਈ ਵੀ ਜਹਾਨ ਤੇ!
ਗਿਆਂਰਾਂ ਭੱਟਾਂ ਸਿਫ਼ਤ ਅਲਾਹੀ ਉਸਦੀ!
ਭਰਦੇ ਸਵੱਈਏ ਨੇ ਗਵਾਹੀ ਉਸਦੀ!
ਮਿੱਠੜੇ ਸ਼ਬਦ ਸਭ ਦੀ ਜੁਬਾਨ ਤੇ!
ਐਸਾ ਨਾਂਹ ਗ੍ਰੰਥ ਕੋਈ ਵੀ ਜਹਾਨ ਤੇ!
ਪੰਦਰਾਂ ਭਗਤ ਲਿਖ ਗੇ ਭੰਡਾਰੇ ਜੀ!
ਝੁੱਕਦਾ ਜਹਾਨ ਜਿਹਨੂੰ ਪਾਸੇ ਚਾਰੇ ਜੀ!
ਸਾਰਿਆ ਨੂੰ ਮਾਣ ਅੱਖਰ ਗਿਆਨ ਤੇ!
ਐਸਾ ਨਾਂਹ ਗ੍ਰੰਥ ਕੋਈ ਵੀ ਜਹਾਨ ਤੇ!
ਲਿਖੀ ਸਾਰੀ ਬਾਣੀ ਵਿੱਚ ਕੱਤੀ ਰਾਗ ਨੇ!
ਵੱਜਦੇ ਜਾਂ ਨਾਦ ਛੇੜਦੇ ਵਿਰਾਗ ਨੇ!
ਹੋਵਾਂ ਜਦੋ ਦੂਰ ਬਣ ਆਵੇ ਜਾਨ ਤੇ!
ਐਸਾ ਨਾਂਹ ਗ੍ਰੰਥ ਕੋਈ ਵੀ ਜਹਾਨ ਤੇ!
ਗੁਰੂ ਜੀ ਗ੍ਰੰਥ ਵਿੱਚ ਬਾਈ ਵਾਂਰਾਂ ਨੇ!
ਗਾਂਵਦੇ ਕਵੀਸ਼ਰ ਤੇ ਲਾਉਦੇ ਟਾਂਰਾਂ ਨੇ!
ਵਾਰੇ-ਵਾਰੇ ਜਾਂਵਾਂ ਤੇਰੀ ਉੱਚੀ ਸ਼ਾਨ ਤੇ!
ਐਸਾ ਨਾਂਹ ਗ੍ਰੰਥ ਕੋਈ ਵੀ ਜਹਾਨ ਤੇ!
ਭਾਈ ਮਰਦਾਨਾ ਸੁੰਦਰ ਪਿਆਰਾ ਜੀ!
ਸੱਤੇ ਬਲਵੰਡ ਲਿਖੀਆਂ ਨੇ ਵਾਂਰਾਂ ਜੀ!
ਮਿੱਠੀ ਧੁਨੀ ਛਿੜਦੀ ਹੈ ਵਾਰ ਗਾਨ ਤੇ!
ਐਸਾ ਨਾਂਹ ਗ੍ਰੰਥ ਕੋਈ ਵੀ ਜਹਾਨ ਤੇ!
ਏਕਤਾ ਦਾ ਹੋਕਾ ਦਿੱਤਾ ਗੁਰੂ ਗ੍ਰੰਥ ਨੇ!
ਚੜਦੀ ਕਲਾ 'ਚ ਰਹਿਣਾ ਸਿੱਖ ਪੰਥ ਨੇ!
ਲਿਖਣੇ ਦਾ "ਸੱਤਾ" ਤੈਥੋ ਮੰਗੇ ਦਾਨ ਤੇ!
ਐਸਾ ਨਾਂਹ ਗ੍ਰੰਥ ਕੋਈ ਵੀ ਜਹਾਨ ਤੇ!