ਜਿਸ ਯਾਰ ਦੇ ਯਾਰ ਹਜ਼ਾਰ ਹੈਸੀ ।
ਐਸਾ ਯਾਰ ਬਣਾ ਲਿਆ ਅਸੀਂ ।
ਲੋਕੀਂ ਪੈਰਾਂ ਵਿੱਚ ਉਹਦੇ ਡਿੱਗਦੇ ਰਹੇ ।
ਤੇ ਦਿਲ ਦਾ ਤਾਰ ਖੜਕਾ'ਤਾ ਅਸੀਂ ।
'ਸਰਬ' ਨੇ ਯਾਰ ਨੂੰ ਐਸਾ ਕਰਤਾ ।
ਨਾਲ ਸਾਹਾਂ ਦੇ ਧੜਕੇ ।
ਜੇਕਰ ਕਦੇ ਨਾ ਦਰਸ਼ਨ ਦੇਵਾਂ ।
ਮੇਰੇ ਦਿਲ ਦੇ ਵਾਂਗਰ ਫੜ੍ਹਕੇ ।
ਹਰ ਇੱਕ ਦਿਲ ਨੂੰ ਠੋਕ੍ਹਰ ਮਾਰੀ ।
ਹਿਲਾ ਹਿਲਾ ਕੇ ਵੇਖਣ ।
ਇਹ ਦਿਲ ਹਿੱਲ ਨਾ ਸਕਿਆ ।
ਹੁਣ ਲੱਗ ਗਿਆ ਯਾਰ ਨੂੰ ਵੇਖਣ ।
ਅਸੀ ਨਾ ਸੱਜਣਾ ਤੈਨੂੰ ਛੱਡਣਾ ।
ਆਹ ਬਹਿ ਗਏ ਤੇਰੇ ਸਿਰਹਾਣੇ ।
ਜਿੱਥੇ ਲਾਈਏ ਤੋੜ ਨਿਭਾਈਏ ।
ਕਹਿ ਗਏ ਲੋਕ ਸਿਆਣੇ ।
ਜਿਸ ਯਾਰ ਦੇ ਯਾਰ ਹਜ਼ਾਰ ਹੈਸੀ ।
ਐਸਾ ਯਾਰ ਬਣਾ ਲਿਆ ਅਸੀਂ ।
ਲੋਕੀਂ ਪੈਰਾਂ ਵਿੱਚ ਉਹਦੇ ਡਿੱਗਦੇ ਰਹੇ ।
ਤੇ ਦਿਲ ਦਾ ਤਾਰ ਖੜਕਾ 'ਤਾ ਅਸੀਂ ।