ਹੌਲੀ ਹੌਲੀ, ਸਬਰ ਕਰਨਾ, ਸਿੱਖ ਰਹੀ ਹਾਂ ਮੈਂ ।
ਸਬਰ ਨਾਲ, ਲੋਟੇ ਨੂੰ ਭਰ ਕੇ, ਢਾਕੇ ਲਾ ਰੱਖਿਆ ।
ਸਦਾ-ਬਹਾਰੀ, ਰੋਜ਼ ਨਜ਼ਮ, ਇੱਕ ਲਿਖ ਰਹੀ ਹਾਂ ਮੈਂ ।
ਐਵੇਂ ਥੋੜ੍ਹਾ, ਏਨੀਂ ਸੋਹਣੀ, ਦਿਖ ਰਹੀ ਹਾਂ ਮੈਂ ।
ਛਲਕ ਨਾ, ਵੱਜਣ ਦੇਵਣੀ, ਜਿੰਨ੍ਹੇਂ ਫਾਕੇ ਕੱਢੇ ਸੀ ।
ਨਾਮ ਨਹੀਂ ਦੱਸਣਾ, ਓਨਾਂ ਦਾ, ਜਿੰਨ੍ਹਾਂ ਅੱਧ 'ਚੋਂ ਛੱਡੇ ਸੀ ।
ਤਾਂ ਚੁੱਕ, ਕਲਮ ਦਵਾਤ, ਕਾਗਜ਼ ਤੇ, ਲਿਖ ਰਹੀ ਹਾਂ ਮੈਂ ।
ਐਂਵੇਂ ਥੋੜ੍ਹਾ, ਏਡੀ ਸੋਹਣੀ, ਦਿਖ ਰਹੀ ਹਾਂ ਮੈਂ ।
ਹੌਕਾ ਨਿੱਕ੍ਹਲ ਗਿਆ ਤਾਂ, ਲੋਕੀਂ ਵੇਖ ਕੇ ਹੱਸਣਗੇ ।
ਸੱਜਣਾ ਨੂੰ , ਲਾਜ ਆਊ, ਜਦ ਤਾਹਨੇ ਕੱਸਣਗੇ ।
ਝੀਕ ਲਗਾ, ਸਬਰ ਨੂੰ ਪੀ ਨੱਚਣਾ, ਸਿੱਖ ਰਹੀ ਹਾਂ ਮੈਂ ।
ਐਂਵੇਂ ਥੋੜ੍ਹਾ, ਏਨੀ ਸੋਹਣੀ, ਦਿਖ ਰਹੀ ਹਾਂ ਮੈਂ ।
ਚੂੜੀਆਂ ਤੇ ਗਾਨੀਆਂ, ਬਥੇਰੀਆਂ ਨੇ ਪਹਿਨੀਆਂ ।
ਪੈਰੀਂ ਪਾ ਪਾ ਝਾਂਜਰਾਂ, ਨੱਚਦੀਆਂ ਕਈ ਰਹਿੰਦੀਆਂ ।
ਸਰਬ ਚੱਜ ਹੈ, ਵੱਖਰਾ ਜਚਣ ਦਾ, ਦੱਸ ਹੱਸ ਰਹੀ ਹਾਂ ਮੈਂ ।
ਐਵੇਂ ਥੋੜਾ, ਏਨੀ ਸੋਹਣੀ, ਜਚ ਰਹੀ ਹਾਂ ਮੈਂ ।