ਐਵੇਂ ਨਹੀਂ ਜੀ ਪਹੁੰਚੇ ਇਹਨਾਂ ਮੁਕਾਮਾਂ ਤੀਕ
ਮਿੱਟੀ ਦੇ ਸੰਗ ਰੁਲਦੇ ਰਹੇ ਆਂ ਸ਼ਾਮਾਂ ਤੀਕ
ਜਿਨ੍ਹਾਂ ਹੱਥਾਂ ਤੇ ਛਾਲਿਆਂ ਦੀ ਮੈਂ ਫੋਟੋ ਪਾਈ ਸੀ
ਓਹੀ ਹੱਥਾਂ ਨੇ ਹੱਥ ਪਾ ਲਿਆ ਇਨਾਮਾਂ ਤੀਕ
ਪੈਰਾਂ ਦੀ ਵੀ ਮਿੱਟੀ ਛੂਹੇਗੀ ਅੰਬਰਾਂ ਨੂੰ
ਮਿਲ ਕੇ ਫ਼ਤਵਾ ਭੇਜੋ ਮੇਰਾ ਗੁਲਾਮਾਂ ਤੀਕ।
ਤੂੰ ਖ਼ਰੀਦ ਨਹੀਂ ਸਕਦਾ ਰੁਤਬਾ ਸ਼ਾਇਰ ਦਾ
ਬੇਸ਼ੱਕ ਤੇਰੀ ਪਹੁੰਚ ਹੋਏਗੀ ਉਬਾਮਾ ਤੀਕ ।