ਐਂਵੀਂ ਲੋਕੀਂ ਆਣ

ਐਂਵੀਂ ਲੋਕੀਂ ਆਣ ਗੁੱਸੇ ਵਿੱਚ

ਝੱਟ ਲੋਕਾਂ ਤੋਂ ਰੁੱਸ ਬਹਿੰਦੇ ਨੇ,

ਦੁਨੀਆ ਤੇ ਮੁਹਾਜ਼ਿਰ ਸਾਰੇ

ਕਰਮ ਭੋਂਏਂ ਨੂੰ ਖੁੱਸ ਬਹਿੰਦੇ ਨੇ,

ਹੀਰਿਆਂ ਵਰਗੇ ਅੰਦਰੋਂ ਹੁੰਦੇ

ਦਮੜਿਆਂ ਖਾਤਿਰ ਹੁੱਸ ਬਹਿੰਦੇ ਨੇ,

ਅੰਦਰੂਨੀ ਤੰਦਾਂ ਤੋੜ ਤੋੜ ਕੇ

ਬਣ ਆਖ਼ਰ ਕੁਛ ਦੇ ਕੁਛ ਬਹਿੰਦੇ ਨੇ,

ਵਿਰਕਾ ਟੁੱਟਣ ਦੀ ਸਿਖਰ ਤੇ ਬੈਠੇ

ਸਭ ਲੋਕਾਂ ਮਾਰੇ ਖੁਸ਼ ਰਹਿੰਦੇ ਨੇ,

ਜੀਣਾ ਪੜ੍ਹਦੇ ਨੀਂ ਰੂਹ ਢੰਡੋਲਕੇ

ਲੱਖਾਂ ਪਾਂਡਿਆਂ ਮੁੱਲਾਂ ਤੋਂ ਪੁੱਛ ਬਹਿੰਦੇ ਨੇ॥

📝 ਸੋਧ ਲਈ ਭੇਜੋ