ਅਜ ਅਸਾਂ ਤੇ ਸਾਈਂ ਤੁੱਠਾ

ਅਜ ਅਸਾਂ ਤੇ ਸਾਈਂ ਤੁੱਠਾ, ਸਭ ਡਿਠਾ ਸਾਈਂ ਸਾਈਂ ।

ਹੈ ਭਰਪੂਰ ਹਜ਼ੂਰ ਹਮੇਸ਼ਾ, ਹੁਣ ਕੀ ਕੱਢਾਂ ਕੀ ਪਾਈਂ ।

ਬੂੰਦੋਂ ਸਾਗਰ ਨੂਰ ਬਨਾਇਆ, ਸਿਰ ਪਾ ਜ਼ਾਤ ਇਲਾਹੀ ।

ਫ਼ਕਰ ਅਜੇਹਾ ਮਿਲਿਆ ਸਾਨੂੰ, ਜੇ ਵਿਛੁੜੇ ਨਹੀਂ ਕਦਾਈਂ ।

📝 ਸੋਧ ਲਈ ਭੇਜੋ