ਅਜ ਦਾ ਕੰਮ ਨਾ ਘੱਤੀਂ ਕੱਲ ਤੇ

ਅਜ ਦਾ ਕੰਮ ਨਾ ਘੱਤੀਂ ਕੱਲ ਤੇ, ਕੀ ਜਾਣਾ ਕੱਲ ਕੇਹਾ ।

ਸੰਤਾਂ ਨਾਲ ਗੁਜ਼ਰਾਨ ਕਰੀਵੇ, ਖਾਇ ਕੇ ਬਿਹਾ ਤ੍ਰੇਹਾ ।

ਹੁਣ ਦਿਆਂ ਭੁਲਿਆਂ ਠੌਰ ਨ ਕਾਈ, ਨ ਕੋਈ ਸੁਖ ਸਨੇਹਾ ।

ਸੰਤਰੇਣ ਹੁਣ ਢਿਲ ਨ ਕਰੀਏ, ਲੱਖਾਂ ਦੀ ਗੱਲ ਏਹਾ ।

📝 ਸੋਧ ਲਈ ਭੇਜੋ