ਅਜੀਬ ਜ਼ਿੰਦਗੀ ਹੈ

ਅਜੀਬ ਜ਼ਿੰਦਗੀ ਹੈ  

ਹਰ ਚੀਜ਼ ਬੋਲਦੀ ਹੈ  

ਪਰ ਤੂੰ ਕਿਉਂ ਚੁੱਪ ਹੈ  

ਕੀ ਚੀਜ਼ਾਂ ਨੇ ਤੇਰੀ ਆਵਾਜ਼ ਦੱਬ ਲਈ ਹੈ  

ਕਿ ਹੁਣ ਤੂੰ ਮਲਕੀਅਤ ਦਾ ਗੁਲਾਮ ਹੈ  

ਤੂੰ ਭੁੱਲ ਗਿਆ ਹੈ ਆਪਣੇ ਆਪ  ਨੂੰ

ਕਿੱਥੇ ਗੁੰਮ ਹੋ ਗਿਆ ਹੈ ਤੇਰਾ ਆਪਾ 

ਇਨ੍ਹਾਂ ਮਸ਼ੀਨਾਂ ਦੇ ਸ਼ੋਰ ਨੇ ਦੱਬ ਲਈ ਹੈ ਤੇਰੀ ਆਵਾਜ਼  

ਬਹੁਤ ਕੁਝ ਹੈ ਤੇਰੇ ਕੋਲ 

ਹੈ ਪਰ ਕੁਝ  ਵੀ ਨਹੀਂ 

ਰਿਸ਼ਤਿਆਂ ਦੀ ਭੀੜ ਵਿਚ ਵੀ ਇਕੱਲਾ  

ਕੁਝ ਨਹੀਂ ਲੱਭਣਾ ਇਹ ਦੁਨਿਆਵੀ ਚੀਜ਼ਾਂ ਚੋਂ  

 ਮੁੜ ਜਾ ਬੀਬਾ ਅਜੇ ਵੀ  

ਆਪਣੇ ਅੰਦਰ ਦੇਖ  

ਸਮਝ ਪਹਿਲਾਂ ਆਪਣੇ ਆਪ ਨੂੰ  

ਆਪਣੀ ਪਛਾਣ ਕਰ  

ਦੁਨੀਆਂ ਨੂੰ ਫੇਰ ਸਮਝ ਲਵਾਂਗੇ ।

📝 ਸੋਧ ਲਈ ਭੇਜੋ