ਅਜੀਬ ਦਸਤੂਰ ਹੈ

ਅਜੀਬ ਦਸਤੂਰ ਹੈ ਦੁਨੀਆਂ ਦਾ  

ਗ਼ਲਤ ਵੀ ਉਹ ਨਾਰਾਜ਼ ਵੀ ਉਹ 

ਹਰ ਵੇਲੇ  ਖਿਆਲ ਉਸ ਦਾ  

ਮਗਰੂਰ ਵੀ ਉਹ ਗਰੂਰ ਵੀ ਉਹ 

ਪਤਾ ਨਹੀਂ ਉਹ ਕੀ ਮੇਰਾ ਲੱਗਦਾ 

ਦੂਰ ਵੀ ਉਹ ਕਰੀਬ ਵੀ ਉਹ  

ਦੇਂਦਾ ਦੁਖ  ਇੰਤਜ਼ਾਰ ਜਿਸ ਦਾ  

ਦੋਸਤ ਵੀ ਓਹ ਰਕੀਬ ਵੀ ਉਹ  

ਪੁਰਾਣਾ ਰਿਸ਼ਤਾ ਸਦੀਆਂ ਦਾ  

ਪਸੰਦ ਵੀ ਉਹ ਇੰਤਖ਼ਾਬ ਵੀ ਉਹ 

📝 ਸੋਧ ਲਈ ਭੇਜੋ