ਅਕਾਲ ਅਮੂਰਤ ਚਿੱਤਰਕਾਰ

ਬਾਲ ਵਰੇਸੇ

ਘਰ ਦੀਆਂ ਕੰਧਾਂ ਤੇ ਲਟਕਦੀਆਂ 

ਸੀਨਰੀ- ਮੂਰਤਾਂ 

ਵੇਖ ਕੇ ਲਗਦਾ ਸੀ 

ਇਹ ਮੂਰਤਾਂ ਚਿੱਤਰਕਾਰਾਂ ਦੀ 

ਕਲਪਨਾ ਉਡਾਰੀਆਂ ਹੀ ਹੋਣਗੀਆਂ

ਪਰ

ਧਰਤੀ ਦੇ ਧਰਾਤਲ ਦੀ 

ਕੰਧ ਤੇ ਸਜੀਆਂ ਵੰਨ-ਸਵੰਨੇ

ਜੰਗਲਾਂ

ਸਾਗਰਾਂ

ਪਰਬਤਾਂ

ਝੀਲਾਂ 

ਝਰਨਿਆਂ 

ਦੀਆਂ ਅਸਲ ਸੂਰਤਾਂ ਵੇਖ ਕੇ ਲਗਦਾ ਹੈ 

ਇਹ ਤਾਂ ਕੈਲੰਡਰਾਂ ਦੀਆਂ ਮੂਰਤਾਂ ਤੋਂ ਵੀ ਖ਼ੂਬਸੂਰਤ ਨੇ 

ਅਲੌਕਿਕ 

ਦਿਲਕਸ਼ 

ਰੂਹਾਨੀ 

ਕਿਸੇ 

ਅਕਾਲ ਅਮੂਰਤ 

ਚਿੱਤਰਕਾਰ ਪੁਰਖ ਵੱਲੋਂ 

ਨੌਂ ਖੰਡ ਪ੍ਰਿਥਵੀ ਦੀ ਕੈਨਵਸ ਤੇ 

ਸਾਜੀਆਂ ਸਜੀਵ ਮੂਰਤਾਂ 

📝 ਸੋਧ ਲਈ ਭੇਜੋ