ਅਕਲਾਂ ਦੇ ਅਰਕ ਨਈਂ ਲੱਭਦੇ ਬੋਲਾਂ ਚੋਂ
ਝੂਠ ਸੱਚ ਦੇ ਫਰਕ ਨਈਂ ਲੱਭਦੇ ਬੋਲਾਂ ਚੋਂ,
ਬੋਲੀ ਹਲ਼ਕਿਓਂ ਹਲ਼ਕੀ ਹੁੰਦੀ ਜਾਂਦੀ ਏ
ਲੱਭਿਆਂ ਵੀ ਤਰਕ ਨਈਂ ਲੱਭਦੇ ਬੋਲਾਂ ਚੋਂ,
ਸੋਹਣੀ ਜਿਲ਼ਦ ਸੁਨਿਹਰੀ ਜਿਸ ਕਿਤਾਬ ਦੀ ਏ
ਓਸਦੇ ਆਮ ਅਰਥ ਨਈਂ ਲੱਭਦੇ ਬੋਲਾਂ ਚੋਂ,
ਏਨਾ ਦੂਰਸੰਚਾਰ ਦੇ ਸਾਧਨਾਂ ਨੇੜੇ ਕੀਤਾ ਏ
ਕਿ ਦੁੱਖ ਸੋਗ ਤੇ ਹਰਖ਼ ਨਈਂ ਲੱਭਦੇ ਬੋਲਾਂ ਚੋਂ,
ਕਿਓਂ ਨੇ ਮੁਸ਼ਕਿਲਾਂ ਮੇਰੇ ਰਸਤੇ ਘੇਰਦੀਆਂ
ਤੇ ਹੱਲ ਪਰਤ ਦਰ ਪਰਤ ਨਈਂ ਲੱਭਦੇ ਬੋਲਾਂ ਚੋਂ॥