ਅੱਖ ਬੂਹੇ ਤੇ ਕੁੰਡੀ ਚਾੜ੍ਹੀ ਹੋਈ ਏ

ਅੱਖ ਬੂਹੇ ਤੇ ਕੁੰਡੀ ਚਾੜ੍ਹੀ ਹੋਈ ਏ ।

ਦਿਲ ਦੀ ਬਸਤੀ ਆਪ ਉਜਾੜੀ ਹੋਈ ਏ ।

ਮੇਰੇ ਵਸ ਏ ਤੈਨੂੰ ਲਿਖ ਲਾਂ, ਖੁਰਚ ਦਿਆਂ,

ਮੈਂ ਤੇ ਕਿਸਮਤ ਮੁੱਠ 'ਚ ਤਾੜੀ ਹੋਈ ਏ ।

ਮੈਨੂੰ ਮੌਤ ਦਾ ਖ਼ੌਫ਼ ਭਲਾ ਕੀ ਆਖੇਗਾ,

ਮੈਂ ਜੁੱਸਾ ਕੀ ਰੂਹ ਵੀ ਸਾੜੀ ਹੋਈ ਏ ।

ਏਸ ਵਰ੍ਹੇ ਵੀ ਫ਼ਸਲ ਨਹੀਂ ਉੱਗੀ ਯਾਰਾਂ ਦੀ,

ਏਸ ਵਰ੍ਹੇ ਵੀ ਰੌਣੀ ਮਾੜੀ ਹੋਈ ਏ ।

'ਸ਼ਾਦ'ਅਜ ਆਪਣਾ ਆਪ ਵੀ ਚੰਗਾ ਲੱਗਦਾ ਨਹੀਂ,

ਕੱਲ੍ਹ ਦੀ ਤੇਰੇ ਨਾਲ ਵਿਗਾੜੀ ਹੋਈ ਏ ।

📝 ਸੋਧ ਲਈ ਭੇਜੋ