ਅੱਖ ਤੇ ਤੀਰ ਦਾ ਨਾਂ ਕੀ ਰੱਖਾਂ
ਦੌਂ ਦੇ ਸੀਰ ਦਾ ਨਾਂ ਕੀ ਰੱਖਾਂ
ਹੈ ਤੇ ਦੁੱਖ ਨੇ ਦੱਸਣੇ ਸੁੱਖ ਨੇ
ਅੱਜ ਤਕਰੀਰ ਦਾ ਨਾਂ ਕੀ ਰੱਖਾਂ
ਕਹਿੰਦੀ ਕੁਝ ਏ ਕਰਦੀ ਕੁਝ ਏ
ਮੈਂ ਤਕਦੀਰ ਦਾ ਨਾਂ ਕੀ ਰੱਖਾਂ
ਇੱਕ ਇੱਕ ਅੰਗ ਤੇ ਸੌ ਸੌ ਡੰਗ ਨੇ
ਦੱਸ ਸਰੀਰ ਜਾ ਨਾਂ ਕੀ ਰੱਖਾਂ
ਨਾਂ ਦੀ ਬਸ ਜਾਗੀਰ ਏ ਮੇਰੀ
ਪਰ ਜਾਗੀਰ ਦਾ ਨਾਂ ਕੀ ਰੱਖਾਂ
ਹੱਥ ਵਿਚ ਫੁੱਲ ਨੇ ਅੱਖ ਵਿਚ ਅੱਥਰੂ
ਇਸ ਤਸਵੀਰ ਦਾ ਨਾਂ ਕੀ ਰੱਖਾਂ
ਪਾਟੇ ਬੁੱਲ੍ਹ ਨੇ ਸੁੱਕੀ ਜੀਭ ਸੂ
ਅੜੀਓ ਵੀਰ ਦਾ ਨਾਂ ਕੀ ਰੱਖਾਂ