ਅੱਖਾਂ ਵਿਚ ਉਮੀਦਾਂ ਰੌਸ਼ਨ

ਅੱਖਾਂ ਵਿਚ ਉਮੀਦਾਂ ਰੌਸ਼ਨ ਪੈਰਾਂ ਦੇ ਵਿਚ ਛਾਲੇ। 

ਨ੍ਹੇਰਿਆਂ ਰਾਹਵਾਂ ਦੇ ਵਿਚ ਉਸਨੇ ਕਿੰਨੇ ਦੀਵੇ ਬਾਲੇ।

ਮੇਰੇ ਘਰ ਵਿਚ ਬੜੀ ਘੁਟਨ ਹੈ ਜਾਵਾਂ ਕਿੱਧਰ ਜਾਵਾਂ, 

ਤੇਰੇ ਘਰ ਵੀ ਚੌਹੀਂ ਪਾਸੀਂ ਲਟਕ ਰਹੇ ਨੇ ਜਾਲੇ।

ਹੋਠਾਂ ਉੱਤੇ ਕੰਪਨ ਜਾਗੇ ਹੱਥਾਂ ਦੇ ਵਿਚ ਜੁੰਬਿਸ਼, 

ਦਿਲ ਦੇ ਡੁਲ੍ਹਦੇ ਪੈਮਾਨੇ ਨੂੰ ਕਿੱਦਾਂ ਕੋਈ ਸੰਭਾਲੇ।

ਓਸ ਸ਼ਹਿਰ ਦਾ ਰਾਹ ਕੀ ਪੁੱਛਣਾ ਓਸ ਸ਼ਹਿਰ ਕੀ ਜਾਣਾ, 

ਕਾਲੀਆਂ ਜਿੱਥੇ ਰਾਤਾਂ ਯਾਰੋ ਜਿੱਥੇ ਦਿਨ ਵੀ ਕਾਲੇ।

ਇਹਨਾਂ ਵਿੱਚੋਂ ਹੀ ਜਗ ਨੂੰ ਪਹਿਚਾਨ ਮਿਲੇਗੀ ਮੇਰੀ, 

ਖਿੰਡੇ ਪਏ ਹਨ ਇਹ ਜੋ ਕਾਗਜ਼ ਮੇਰੀ ਹੋਂਦ ਦੁਆਲੇ।

📝 ਸੋਧ ਲਈ ਭੇਜੋ