ਫੇਰ ਉਹੀਓ ਹਵਾ - ਜਿਹਨੇ ਝੋਲੀ 'ਚ ਖਿਡਾਇਆ
ਤੇ ਜਿਹਨੇ ਮੇਰੀ ਮਾਂ ਦੀ - ਮਾਂ ਦੀ, ਮਾਂ ਨੂੰ ਜਾਇਆ
ਕਿਤੋਂ ਦੌੜ ਕੇ ਆਈ
ਤੇ ਹੱਥਾਂ ਦੇ ਵਿਚ, ਕੁਝ ਅੱਖਰ ਲਿਆਈ
ਇਹ ਨਿੱਕੀਆਂ ਕਾਲੀਆਂ, ਲੀਕਾਂ ਨਾ ਜਾਣੀ
ਇਹ ਲੀਕਾਂ ਦੇ ਗੁੱਛੇ, ਤੇਰੀ ਅੱਗ ਦੇ ਹਾਣੀ
ਵੇਖ! ਅੱਖਰਾਂ ਦਾ ਹੁੰਦਾ, ਅੱਗ ਦਾ ਜੇਰਾ
ਅੱਗ ਦਾ ਜੇਰਾ - ਅੱਗ ਤੋਂ ਵਡੇਰਾ
ਤੇ ਇਸ ਤਰ੍ਹਾਂ ਕਹਿੰਦੀ, ਉਹ ਲੰਘ ਗਈ ਅੱਗੇ
'ਤੇਰੇ ਅੱਗ ਦੀ ਉਮਰਾ - ਇਨ੍ਹਾਂ ਅੱਖਰਾਂ ਨੂੰ ਲੱਗੇ