ਇਕ ਸੀ ਸ਼ਿਲਾ, ਤੇ ਇਕ ਸੀ ਪੱਥਰ

ਤੇ ਓਨ੍ਹਾਂ ਦਾ ਉਸ ਨਗਰ ਵਿਚ, ਸੰਜੋਗ ਲਿਖਿਆ ਸੀ,

ਤੇ ਉਨ੍ਹਾਂ ਨੇ ਰਲ ਕੇ, ਇਕ ਵਰਜਤ ਫਲ ਚੱਖਿਆ ਸੀ...

ਮੈਂ ਹਾਲੇ ਵੀ ਬੈਠਾਂ, ਤਾਂ ਇਕ ਖਿਆਲ ਔਂਦਾ ਹੈ

ਕਿ ਮੈਂ ਵੀ ਜੇ ਹੁੰਦੀ ਇਕ ਹਰੀ ਪੱਤੀ

ਉਨ੍ਹਾ ਦੇ ਪਿੰਡੇ ਦਾ ਹਉਕਾ - ਇਕ ਸਾਵੀ ਕਰੂੰਬਲ

ਤਾਂ ਉਨ੍ਹਾ ਦੀ ਛਾਤੀ ਮੈਨੂ ਨਸੀਬ ਹੁੰਦੀ

📝 ਸੋਧ ਲਈ ਭੇਜੋ