ਅੱਖਰ ਅੱਖਰ ਬੋਲ ਰਿਹਾ ਹੈ।
ਦਿਲ ਦੇ ਦੁਖੜੇ ਫੋਲ ਰਿਹਾ ਹੈ।
ਤੇਜ਼ ਹਵਾਵਾਂ ਦੇ ਵਿਚ ਕੋਈ,
ਯਾਦਾਂ ਦੀ ਪੰਡ ਖੋਲ੍ਹ ਰਿਹਾ ਹੈ।
ਉਹ ਚਾਹਤ ਦੇ ਸੁੱਚੇ ਮੋਤੀ,
ਪੈਰਾਂ ਹੇਠਾਂ ਰੋਲ ਰਿਹਾ ਹੈ।
ਵੇਖੋ ਕੋਈ ਨਾਸਮਝੀ ਵਿਚ,
ਜ਼ਹਿਰ ਫ਼ਿਜ਼ਾ ਵਿਚ ਘੋਲ ਰਿਹਾ ਹੈ।
ਤੇਰੀ ਯਾਦ ਦਾ ਪੰਛੀ ਵੀ ਤਾਂ,
ਹੁਣ ਖੰਭਾਂ ਨੂੰ ਤੋਲ ਰਿਹਾ ਹੈ।