ਹਵਾ ਨਾਲ ਜੁੜੇਂ
ਬਾਤ ਪੱਤਿਆਂ ਦੀ ਕਰੇਂ
ਸੁਣੇ ਦਿਲ ਦੀ ਪੁਕਾਰ
ਯਾਰੀ ਤਿਤਲੀਆਂ ਦੇ ਨਾਲ
ਖੇਡਣ ਰੱਬੀ ਨਿੱਕੇ ਬਾਲ
ਕਹੇਂ ਗ਼ਜ਼ਲ ਕਿੰਝ ਲਿਖਾਂ
ਪਿੰਗਲ਼ ਅਰੂਜ਼ ਕਿਵੇਂ ਸਿੱਖਾਂ
ਗੀਤ ਹੈਂ, ਕਵਿਤਾ ਹੈਂ ਤੂੰ
ਗ਼ਜ਼ਲ ਹੈਂ ਸਰਿਤਾ ਹੈਂ ਤੂੰ
ਕੁਝ ਲਿੱਖ ਬਾਹਰ ਤੇ ਆ
ਆ! ਕੁਝ ਗਾ ਕੇ ਸੁਣਾ
ਚਿੜੀਆਂ ਜਿਹੀ ਚੂੰ ਚੂੰ ਤੇ ਕਰ
ਕੋਇਲ ਜਿਹੀ ਕੂ ਕੂ ਤੇ ਕਰ
ਤੂੰ ਸ਼ਬਦਾਂ ਨੂੰ ਤਾਂ ਜੋੜ
ਅੱਖਰ ਅੱਖਰ ਨੂੰ ਤਾਂ ਲੋੜ
ਜਦ ਅੱਖਰ ਜਾਣ ਬਹੋੜ
ਤਾਂ ਰਬ ਦੀ ਕਾ’ ਦੀ ਲੋੜ
ਅੱਖਰ ਮੌਲਾ ਅੱਖਰ ਰਬ ਨੇ
ਬਾਕੀ ਤਾਂ ਵਿਖਾਵੇ ਸਭ ਨੇ।