ਅੱਖੀਆਂ ਬਾਜ਼ ਤੇ ਦਿਲ ਮੁਰਗ਼ਾਬੀ

ਅੱਖੀਆਂ ਬਾਜ਼ ਤੇ ਦਿਲ ਮੁਰਗ਼ਾਬੀ, ਪਈ ਵੰਞ ਦਸਤ ਸ਼ਿਕਾਰੀ ਦੇ।

ਇਸ਼ਕ ਸਾਰਾ ਇਤਫ਼ਾਕੀ ਹੋਂਦਾ, ਕੰਮ ਨਹੀਂ ਇਖ਼ਤਿਆਰੀ ਦੇ।

ਜੁੱਰੇ ਜਿਨ੍ਹਾਂ ਕੂੰ ਚੰਗੁਲ ਮਾਰਿਆ, ਖਿਆਲ ਗਏ ਖੁੱਦਦਾਰੀ ਦੇ।

ਫੜਕਣ ਉਹ ਮੂਲ ਨ ਛੱਡਦੀਆਂ, ਮੂੰਹਨ ਪਈਆਂ ਵੰਞ ਮਾਰੀ ਦੇ।

ਕਲ ਤੈਂ ਕੂੰ ਆਪੇ ਪੌਸੀ, ਮਾਰਿਓਸੁ ਹੁਸਨ ਹਜ਼ਾਰੀ ਦੇ।

ਸਾਂਗਾ ਛੋੜ ਸੱਚੂ ਸਿਰ ਸੁਟਣਾ, ਸੌਦੇ ਨਹੀਂ ਬਜ਼ਾਰੀ ਦੇ।

📝 ਸੋਧ ਲਈ ਭੇਜੋ