ਅਖੀਯਾਂ ਯਾਰ ਸੁਹਣੇ ਦੀਆਂ ਸੁਹਣਯਾਂ, ਖ਼ੂਨੀ ਜ਼ੁਲਮ ਕਰੇਂਦਯਾਂ ।
ਬਾਜ਼ਾਂ ਵਾਂਗੁਣ ਕਰਨ ਸਤੂਨੇ, ਦਮ ਨ ਹਿਕ ਧੇਰੇਂਦਯਾਂ ।
ਖਾਵਨ ਮਾਸ ਤੇ ਰਤ ਭੀ ਪੀਵਨ, ਚੰਗੁਲ ਨਾਲ ਮਰੇਂਦਯਾਂ ।
ਅਞਾ ਭੀ ਸੱਚਲ ਢਾਪਨ ਨਾਹੀਂ, ਕਾਰਣ ਖ਼ੂਨ ਖੜੇਂਦਯਾਂ ।
(ਪਾਠ ਭੇਦ)
ਅੱਖੀਆਂ ਯਾਰ ਸੋਹਣੇ ਦੀਆਂ ਸੋਹਣੀਆਂ, ਖ਼ੂਨੀ ਜ਼ੁਲਮ ਕਰੇਂਦੀਆਂ।
ਬਾਜ਼ਾਂ ਵਾਂਙਰ ਕਰਨ ਸਤੂਨੇ, ਦਮ ਨ ਹਿਕ ਧਰੇਂਦੀਆਂ।
ਖਾਵਣ ਮਾਸ ਤੇ ਰੱਤ ਭੀ ਪੀਵਣ, ਚੁੰਗਲ ਨਾਲ ਮਰੇਂਦੀਆਂ।
ਅੰਜਾ ਭੀ ਸੱਚਲ ਢਾਪਣ ਨਾਹੀਂ, ਅਕਾਰਣ ਖ਼ੂਨ ਕਢੇਂਦੀਆਂ।