ਅਖੀਆਂ ਨੋ ਬਾਣ ਪਈਆ ਨੇ ਰੋਵਣ ਦੀ

ਅਖੀਆਂ ਨੋ ਬਾਣ ਪਈਆ ਨੇ ਰੋਵਣ ਦੀ,

ਆਹੀ ਕਢਣਿ ਤੇ ਨੀਰ ਪਲਟਣਿ,

ਹੰਝੂ ਮੂੰਹ ਧੋਵਣ ਦੀ ।1।ਰਹਾਉ।

ਨੇਹੁ ਲਗਾਵਣ ਤੇ ਹਾਲ ਵੰਞਾਵਣ,

ਸੁਗੰਦ ਖਾਵਣ ਸੋਵਣ ਦੀ ।1।

ਵਲੀ ਰਾਮ ਦੀ ਪ੍ਰੀਤ ਅਨੋਖੀ,

ਵਲੀ ਰਾਮੁ ਹੋਵਣ ਦੀ ।2।

(ਰਾਗ ਦੇਵ ਗੰਧਾਰੀ)

📝 ਸੋਧ ਲਈ ਭੇਜੋ