ਅੱਖਾਂ ਨਾਲ ਵੇਖੀ ਬੀਬਾ ਸੁਣੀਂ ਕੰਨਾਂ ਨਾਲ

ਚੱਲ ਥੋੜ੍ਹਾ ਪਿੱਛੇ ਤੈਨੂੰ ਦੱਸਾਂ ਮੈਂ ਕਹਾਣੀ ਉਹ!

ਸਾਡਾ ਸੀ ਰਾਜ਼ ਕਦੇ ਸਾਡੇ ਸੀਗੇ ਪਾਣੀ ਉਹ!

ਝੰਡਾ ਵੀ ਝੁਲਾਇਆ ਤੇਰੀ ਹਿੱਕ ਉੱਤੇ ਦਿੱਲੀਏ 

ਤਵਾਰੀਖ ਦੱਸੂ ਤੈਨੂੰ ਚੀਖ਼ ਕੇ ਪੁਰਾਣੀ ਉਹ! 

ਸਾਡੇ ਬਿਨਾਂ ਕਿੱਥੇ ਸੀ ਵਜ਼ੂਦ ਤੇਰਾ ਨੀ

ਸੱਚ ਹੁੰਦਾ ਕੌੜਾ ਤੈਨੂੰ ਨਈਓ ਜੱਚਨਾ!

ਠਾਰਾਂ ਠਾਰਾਂ ਵਾਰੀ ਰੱਚ ਦਿੱਤਾ ਦਿੱਲੀਏ 

ਹੁਣ ਫਿਰ ਮੇਰੀ ਕੌਂਮ ਨੇ ਤਿਹਾਸ ਰੱਚਨਾ!

ਅੱਖਾਂ ਨਾਲ ਵੇਖੀ ਬੀਬਾ ਸੁਣੀਂ ਕੰਨਾਂ ਨਾਲ

ਯਾਦ ਕਰ ਸੰਨ ਨੀਂ ਸਤਾਰਾਂ ਸੌ ਤਰਾਸੀ ਦਾ

ਬਘੇਲ ਸਿੰਘ ਬਾਬਿਆਂ ਨੇ ਧੂੜਾਂ ਪੱਟੀਆਂ!

ਜੱਸਾ ਰਾਮਗੜੀਆ ਤੇ ਆਹਲੂਵਾਲੀਆ

ਕਰ ਗਏ ਸੀ ਤੇਰੀਆਂ ਨੀ ਜਾੜ੍ਹਾਂ ਖੱਟੀਆਂ! 

ਖੂਨ ਦੀ ਪਿਆਸੀ ਬਣ ਨਾਂ ਕਾਤਲ਼ੇ

ਇਹ ਅਣਖਾਂ ਦਾ ਖੂਨ ਤੈਨੂੰ ਨਈ ਪੱਚਣਾ!

ਠਾਰਾਂ ਠਾਰਾਂ ਵਾਰੀ ਰੱਚ ਦਿੱਤਾ ਦਿੱਲੀਏ 

ਹੁਣ ਫਿਰ ਮੇਰੀ ਕੌਂਮ ਨੇ ਤਿਹਾਸ ਰੱਚਨਾ!

ਅੱਖਾਂ ਨਾਲ ਵੇਖੀ ਬੀਬਾ ਸੁਣੀਂ ਕੰਨਾਂ ਨਾਲ

ਦਿੱਲੀਏ ਨੀ ਬਿੱਲੀਏ ਨੀ ਸੁਣ ਕੱਚੀ ਪਿੱਲੀਏ 

ਝੱਟ ਹੀ ਏ ਲਾਉਦੇ ਬੰਬ ਨਾ ਉਡਾਉਣ ਨੂੰ!

ਬਗ਼ਾਵਤਾਂ ਦੀਆਂ ਜਾਂ ਝੁੱਲਣ ਹਨੇਰੀਆਂ

ਜਾਗ ਪੈਦੇ ਸ਼ੇਰ ਮਿੱਟੀ 'ਚ ਮਿਲਾਉਣ ਨੂੰ!

ਏ ਜੂ.ਪੀ. ਬਿਹਾਰ ਜੰਮੂ ਕਸ਼ਮੀਰ ਨਈ

ਇਹ ਖਾਲਸਾ ਗੁਰੂ ਦਾ ਹਿੱਕ ਉੱਤੇ ਨੱਚਣਾ!

ਠਾਰਾਂ ਠਾਰਾਂ ਵਾਰੀ ਰੱਚ ਦਿੱਤਾ ਦਿੱਲੀਏ 

ਹੁਣ ਫਿਰ ਮੇਰੀ ਕੌਂਮ ਨੇ ਤਿਹਾਸ ਰੱਚਨਾ!

ਅੱਖਾਂ ਨਾਲ ਵੇਖੀ ਬੀਬਾ ਸੁਣੀਂ ਕੰਨਾਂ ਨਾਲ

ਵਾਰ-ਵਾਰ ਛੇੜ ਨਾਂ ਤੂੰ ਜੰਗ ਚੰਦਰੀ

ਯਾਦ ਨਾਂ ਕਰਾ ਨੀ ਸਾਨੂੰ ਸੰਨਤਾਲੀਆਂ! 

ਸ਼ਕਲਾਂ ਤੋਂ ਭੋਲੇ ਅਕਲਾਂ ਤੋਂ ਭਾਬੜ

ਚੂਲ ਵਿੱਚ ਝੱਟ ਠੋਕ ਦਿੰਦੇ ਫਾਲੀਆਂ! 

ਮਹਿੰਗੀ ਪੈ ਜੂ ਤੈਨੂੰ ਤੇਰੀ ਰਾਜ਼ਨੀਤੀ ਨੀ

ਬਲ ਗਿਆ ਭਾਬੜ ਫੇ ਬਾਹਲਾ ਮੱਚਣਾਂ!

ਠਾਰਾਂ ਠਾਰਾਂ ਵਾਰੀ ਰੱਚ ਦਿੱਤਾ ਦਿੱਲੀਏ 

ਹੁਣ ਫਿਰ ਮੇਰੀ ਕੌਂਮ ਨੇ ਤਿਹਾਸ ਰੱਚਨਾ!

ਅੱਖਾਂ ਨਾਲ ਵੇਖੀ ਬੀਬਾ ਸੁਣੀਂ ਕੰਨਾਂ ਨਾਲ

ਮੁੱਲ ਕਿੱਥੇ ਪਾਇਆ ਅਕਲਾਂ ਤੋਂ ਅੰਨ੍ਹੀਏ 

ਯਾਦ ਕਰ ਚੌਂਕ ਚਾਂਦਨੀ ਦੇ ਸਾਕੇ ਨੂੰ!

ਕੀਤੇ ਤੂੰ ਫਰੇਬ ਆਈ ਵਾਰ ਸਾਡੇ ਨਾਲ

'ਫਰੀਦਸਰਾਈਆ ਸੱਤਾ' ਲਿਖੇ ਵਾਕੇ ਨੂੰ!

ਅੱਕੇ ਜੇ ਕਿਸਾਨ ਕਿਤੇ ਬਾਗੀ ਹੋ ਗਏ

ਤੇਰੇ ਪੱਲੇ ਕੁੱਝ ਵੀ ਨਈ ਫਿਰ ਬਚਣਾਂ!

ਠਾਰਾਂ ਠਾਰਾਂ ਵਾਰੀ ਰੱਚ ਦਿੱਤਾ ਦਿੱਲੀਏ 

ਹੁਣ ਫਿਰ ਮੇਰੀ ਕੌਂਮ ਨੇ ਤਿਹਾਸ ਰੱਚਨਾ!

ਅੱਖਾਂ ਨਾਲ ਵੇਖੀ ਬੀਬਾ ਸੁਣੀਂ ਕੰਨਾਂ ਨਾਲ

📝 ਸੋਧ ਲਈ ਭੇਜੋ