ਅੱਲ੍ਹਾ ਨਾਲ ਰੱਤਾ ਦਿਲ ਮੇਰਾ

ਅਲਫ਼ ਅੱਲ੍ਹਾ ਨਾਲ ਰੱਤਾ ਦਿਲ ਮੇਰਾ,

ਮੈਨੂੰ 'ਬੇ' ਦੀ ਖ਼ਬਰ ਨਾ ਕਾਈ ।

'ਬੇ' ਪੜ੍ਹਦਿਆਂ ਮੈਨੂੰ ਸਮਝ ਨਾ ਆਵੇ,

ਲੱਜਤ ਅਲਫ਼ ਦੀ ਆਈ ।

'ਐਨਾ ਤੇ ਗੈਨਾ' ਨੂੰ ਸਮਝ ਨਾ ਜਾਣਾ,

ਗੱਲ ਅਲਫ਼ ਸਮਝਾਈ ।

ਬੁੱਲ੍ਹਿਆ ਕੌਲ ਅਲਫ਼ ਦੇ ਪੂਰੇ,

ਜਿਹੜੇ ਦਿਲ ਦੀ ਕਰਨ ਸਫਾਈ ।

📝 ਸੋਧ ਲਈ ਭੇਜੋ