ਅਲਫ਼ ਦੁਪਹਿਰ

ਅਲਫ਼ ਦੁਪਹਿਰੇ ਸ਼ਾਮ ਪਈ ਏ

ਅੱਲਾ ਜਾਣੇ ਅੱਜ ਦੀ ਸ਼ਾਮ ਕਿਵੇਂ ਬੀਤੇਗੀ 

ਅਜੇ ਸਵੇਰੇ ਤੱਤੀ ਉਮਰਾ ਵਾਲੇ ਮੁੰਡੇ 

ਇਉਂ ਲਗਦੇ ਸਨ

ਲਾਵੇ ਵਿਚ ਨਹਾ ਕੇ ਆਏ

ਪਿੰਡੇ ਵਿਚੋਂ ਮੱਚੀ ਅੱਗ ਝਾਤੀਆਂ ਮਾਰੇ 

ਕੋਲ ਬੈਠਿਆਂ ਅਪਣੇ ਲੀੜੇ ਲੂਸ ਰਹੇ ਸਨ 

ਹੁਣ ਸਾਰੇ ਪਾਲੇ ਦੀ ਮਾਰੀ ਫ਼ਸਲ ਵਾਂਗਰਾਂ 

ਅਪਣੇ ਅੰਦਰ ਬੈਠ ਗਏ ਨੇ ਝੁੰਬ ਮਾਰ ਕੇ

📝 ਸੋਧ ਲਈ ਭੇਜੋ