ਅਲਿਫ਼-ਆ ਓਏ ਸਾਈਂ ਲੱਗੀ ਤਾਂਘ ਤੇਰੀ

ਅਲਿਫ਼-ਆ ਓਏ ਸਾਈਂ ਲੱਗੀ ਤਾਂਘ ਤੇਰੀ,

ਦਿਲ ਸਿੱਕਦਾ ਕਾਰਨ ਦੀਦਾਰ ਮੇਰਾ ।

ਕਰ ਯਾਦ ਤੇਰੀ ਗੱਲ ਜਲ ਜਾਵਾਂ,

ਕਦ ਮਿਲੇਗਾ ਹੱਸ ਕੇ ਯਾਰ ਮੇਰਾ ।

ਪੌਣ ਦਿਲ ਵਹੀਰ ਤੇ ਬੋਰ ਘਨੀ

ਕਦ ਲਵੇਗਾ ਸਾਰ ਆ ਯਾਰ ਮੇਰਾ ।

ਹੈਦਰ ਯਾਰ ਨੂੰ ਵਾਰ ਹਜ਼ਾਰ ਆਖਾਂ,

ਕਦ ਹੋ ਸਕੇਗਾ ਗ਼ਮਖਾਰ ਮੇਰਾ ।੪੮।

📝 ਸੋਧ ਲਈ ਭੇਜੋ