ਅਲਿਫ਼-ਆਪ ਭੀ ਕਾਲਾ ਤੇ ਲੋਈ ਭੀ ਕਾਲੀ

ਅਲਿਫ਼-ਆਪ ਭੀ ਕਾਲਾ ਤੇ ਲੋਈ ਭੀ ਕਾਲੀ,

ਤੇ ਮੱਝੀ ਵੀ ਕੀਲੀਆਂ ਕਾਲੀਆਂ ਨੇ ।

ਚਾਕ ਸਦੀਵੇਂ ਤੇ ਗੁੱਸੇ ਨ ਥੀਵੇਂ,

ਸੱਭੇ ਸਿਆਲੀਆਂ ਸਾਲੀਆਂ ਨੇ ।

ਰਮਜ਼ ਨਿਹਾਨੀ ਨੂੰ ਸਮਝ ਨ ਜਾਣਨ,

ਇਹ ਉਨਹਾਂ ਦੀਆਂ ਚਾਲੀਆਂ ਨੇ ।

ਲਾਲ ਛੁਪਾਇਆਂ ਨ ਛੁਪਦੇ ਓ ਹੈਦਰ,

ਕੇਹੀਆਂ ਮਸਾਲਾਂ ਬਾਲੀਆਂ ਨੇ ।੮।

📝 ਸੋਧ ਲਈ ਭੇਜੋ