ਅਲਿਫ਼-ਅਹਮਦਪੁਰ ਦੀਆਂ ਗਲੀਆਂ ਵੇ ਲੋਕਾ

ਅਲਿਫ਼-ਅਹਮਦਪੁਰ ਦੀਆਂ ਗਲੀਆਂ ਵੇ ਲੋਕਾ,

ਸਾਨੂੰ ਸੱਭੇ ਗਲੀਆਂ ਭੁਲੀਆਂ ਨੇ । ਸੂਹੇ ਸਾਵੇ ਤੇ ਹਾਰ ਹਮੇਲਾਂ,

ਸੁਰਮੇਂ ਸਾਂਗਾਂ ਸੱਲੀਆਂ ਨੇ ।

ਹੁਣ ਡਿਠਿਆਂ ਬਾਹਜ ਨ ਰਹੰਦੇ ਆਸ਼ਿਕ

ਅਤੇ ਬਹੰਦੇ ਮਾਰ ਪਥੱਲੀਆਂ ਨੇ ।

ਓਥੇ ਕੋਝੇ ਤਰ ਤਰ ਬਹਣ ਵੇ ਹੈਦਰ,

ਅਤੇ ਸੋਹਣਿਆਂ ਦੇ ਗਲ ਟੱਲੀਆਂ ਨੇ ।੧।

📝 ਸੋਧ ਲਈ ਭੇਜੋ