ਅਲਿਫ਼-ਅੱਖੀਂ ਦਾ ਹਮਜ਼ਾ ਗਮਜ਼ਾ

ਅਲਿਫ਼-ਅੱਖੀਂ ਦਾ ਹਮਜ਼ਾ ਗਮਜ਼ਾ,

ਬਰਕੰਦਾਜ਼ ਤੁਫੰਗ ਦਾ ਏ ।

ਗੋੜੇ ਕੋਹੜੇ ਦੇ ਤੀਰ ਚਲੈਂਦਾ,

ਬੜਾ ਬਹਾਦਰ ਜੰਗ ਦਾ ਏ ।

ਵਿਚ ਰਕੂ' ਸਜੂਦ ਮਰਾਕਬ,

ਫਤਹ ਨੈਣਾਂ ਦੀ ਮੰਗਦਾ ਏ ।

ਹੈਦਰ ਢੋਲਣ ਬਾਂਹ ਪਕੜੀ,

ਡਿਗੜਾ ਟੋਟੜਾ ਵੰਗ ਦਾ ਏ ।੨੯।

📝 ਸੋਧ ਲਈ ਭੇਜੋ