ਅਲਿਫ਼-ਅਲਿਫ਼ ਦਾ ਆਖਣ ਬਹੁਤ ਮਿੱਠਾ

ਅਲਿਫ਼-ਅਲਿਫ਼ ਦਾ ਆਖਣ ਬਹੁਤ ਮਿੱਠਾ,

ਨਿੱਤ ਮੀਮ ਦੀ ਖਾਦਮ ਥੀਨੀਆਂ ਮੈਂ ।

ਵਾਉ ਸਾਦ ਦੀ ਸਿੱਕ ਹਮੇਸ਼ ਮੈਨੂੰ,

ਪਾਣੀ ਲਾਮ ਤੋਂ ਵਾਰ ਕੇ ਪੀਨੀਆਂ ਮੈਂ ।

ਇਤਰ ਗੁਲਾਬ ਤੇ ਸੰਦਲ ਕਿਉੜਾ,

ਸ਼ੀਸ਼ੇ ਐਨ ਦੇ ਨਾਲ ਮਲੇਨੀਆਂ ਮੈਂ ।

ਅਲੀ ਹੈਦਰ ਨੂੰ ਤਕਵਾ ਰੱਬ ਦਾ ਏ,

ਕਲਮੇ ਪਾਕ ਦਾ ਜ਼ਿਕਰ ਕਰੇਨੀਆਂ ਮੈਂ ।੧।

📝 ਸੋਧ ਲਈ ਭੇਜੋ