ਅਲਿਫ਼-ਅੱਲਾ ਪੜ੍ਹਿਓਂ

ਅਲਿਫ਼-ਅੱਲਾ ਪੜ੍ਹਿਓਂ ਪੜ੍ਹ ਹਾਫਿਜ਼ ਹੋਇਓਂ,

ਨ ਗਇਆ ਹਿਜਾਬ ਪਰਦਾ ਹੂ ।

ਪੜ੍ਹ ਪੜ੍ਹ ਆਲਿਮ ਫਾਜ਼ਿਲ ਹੋਇਓਂ,

ਅਜੇ ਭੀ ਤਾਲਿਬ ਜ਼ਰ ਦਾ ਹੂ ।

ਲੱਖ ਹਜ਼ਾਰ ਕਿਤਾਬਾਂ ਪੜ੍ਹੀਆਂ,

ਪਰ ਜ਼ਾਲਿਮ ਨਫ਼ਸ ਨਾ ਮਰਦਾ ਹੂ ।

ਬਾਝ ਫ਼ਕੀਰਾਂ ਕਿਸੇ ਨਾ ਮਾਰਿਆ,

ਬਾਹੂ ਏਹੋ ਚੋਰ ਅੰਦਰ ਦਾ ਹੂ ।

📝 ਸੋਧ ਲਈ ਭੇਜੋ