ਅਲਿਫ਼-ਅੰਦਰ ਘੁੰਘਟ ਦੇ ਮਾਰਿਆ ਈ

ਅਲਿਫ਼-ਅੰਦਰ ਘੁੰਘਟ ਦੇ ਮਾਰਿਆ ਈ,

ਵੇਖਾਂ ਘੁੰਘਟ ਉਤਾਰਿਆਂ ਹੋਵੇਗਾ ਕਿਆ ।

ਤੈਂਡੀ ਗੰਦੀ ਮਹੰਦੀ ਅੰਧੇਰ ਪਾਇਆ,

ਵੇਖਾਂ ਵਲ ਉਤਾਰਿਆਂ ਹੋਵੇਗਾ ਕਿਆ ।

ਤੇਗ ਵਿੱਚ ਮਿਆਨ ਦੋ ਟੱਕ ਕਰੇ,

ਵੇਖਾਂ ਧੂ ਉਤਾਰਿਆਂ ਹੋਵੇਗਾ ਕਿਆ ।

ਅਲੀਹੈਦਰ ਪੁੱਛ ਪਿਆਰਿਆਂ ਨੂੰ,

ਸਾਨੂੰ ਲਾ ਲਾ ਲਾਰਿਆਂ ਹੋਵੇਗਾ ਕਿਆ ।੨।

📝 ਸੋਧ ਲਈ ਭੇਜੋ