ਅਲਿਫ਼-ਅੱਨ ਬੱਨ ਇਹਨਾਂ ਸੋਹਣੀਆਂ ਦੀ

ਅਲਿਫ਼-ਅੱਨ ਬੱਨ ਇਹਨਾਂ ਸੋਹਣੀਆਂ ਦੀ,

ਪਈ ਭਾਰੇ ਅਸਾਡੜੇ ਵਾਇਦਾ ਏ ।

ਉੱਥੈ ਤੁੱਬੇ ਸਬਕ ਇਨ੍ਹਾਂ ਦੇ,

ਆਸ਼ਿਕਾਂ ਨੂੰ ਹਾਏ ਹਾਏ ਦਾ ਏ ।

ਜ਼ੇਰ ਜ਼ਬਰ ਕਰ ਸ਼ਹਰ ਲੁਟੇਂਦੇ,

ਦਰਦਮੰਦਾਂ ਨਾਲ ਵਾਇਦਾ ਏ ।

ਹੈਦਰ ਆਖੇ ਮੇਹਰ ਕਿਚੀਵੇ,

ਵਾਸਤਾ ਨਾਮ ਖੁਦਾਇਦਾ ਏ ।੩।

📝 ਸੋਧ ਲਈ ਭੇਜੋ