ਅਲਿਫ਼-ਅਸਾਂ ਦਾਉ ਨਹੀਂ ਤੈਂਡੀ ਖੇਡ ਦਾ ਵੇ

ਅਲਿਫ਼-ਅਸਾਂ ਦਾਉ ਨਹੀਂ ਤੈਂਡੀ ਖੇਡ ਦਾ ਵੇ,

ਐਡੇ ਦਾਉ ਨ ਮਾਰ ਅਸਾਂ ਹਾਰ ਆਈ ।

ਮੈਂਡਾ ਸਾਹ ਗਇਆ ਗੋਤੇ ਖਾਵੰਦਿਆਂ ਵੇ,

ਦਰਿਆ ਨ ਮਾਰ ਅਸਾਂ ਹਾਰ ਆਈ ।

ਹਾਇ ਹਾਇ ਗਰਮੀ ਹੋਈ ਮੈਂਡਾ ਜੀਉ ਗਇਆ,

ਖੁਲ ਦਾਉ ਨ ਮਾਰ ਅਸਾਂ ਹਾਰ ਆਈ ।

ਸਬਰ ਕੇਹਾ ਹੁਣ ਆਖਸੂ ਹੈਦਰ,

ਆਹ ਨ ਮਾਰ ਅਸਾਂ ਹਾਰ ਆਈ ।੨੦।

📝 ਸੋਧ ਲਈ ਭੇਜੋ