ਅਲਿਫ਼-ਅਜ਼ਲ ਅਲਸਤ ਦੀ ਯਾਰੀ ਲੱਗੀ

ਅਲਿਫ਼-ਅਜ਼ਲ ਅਲਸਤ ਦੀ ਯਾਰੀ ਲੱਗੀ,

ਰਹੀ ਹੀਰ ਯਤੀਮ ਦੀ ਏ ।

ਅਸਾਂ ਰਾਂਝਾ ਵਿੱਚ ਰਸੂਲਾ ਡਿੱਠਾ,

ਕਸਮ ਤੇ ਅਰਜ਼ ਅਜ਼ੀਮ ਦੀ ਹੈ ।

ਉਹਦੇ ਮੋਂਢੇ ਮੁਜ਼ਿਮਲ ਕੰਬਲ ਭਾਰੀ,

ਹਥ ਖੂੰਡੀ ਹਾਮੀਮ ਦੀ ਏ ।

ਅਲੀਹੈਦਰ ਰਾਂਝਾ ਅੱਜ ਪਛਾਤਾ,

ਉਹ ਤੇ ਜ਼ਾਹਿਰ ਸੂਰਤ ਮੀਮ ਦੀ ਏ ।੧।

📝 ਸੋਧ ਲਈ ਭੇਜੋ