ਅਲਿਫ਼-ਏਥੇ ਓਥੇ ਅਸਾਂ ਆਸ ਤੈਂਡੀ

ਅਲਿਫ਼-ਏਥੇ ਓਥੇ ਅਸਾਂ ਆਸ ਤੈਂਡੀ,

ਤੇ ਆਸਰਾ ਤੈਂਡੜੇ ਜ਼ੋਰ ਦਾ ਈ ।

ਮਹੀਂ ਸਭ ਹਵਾਲੜੇ ਤੈਂਡੜੇ ਨੇ,

ਅਸਾਂ ਖ਼ੌਫ਼ ਨਾ ਗੁੰਡੜੇ ਚੋਰ ਦਾ ਈ ।

ਤੂੰ ਹੀ ਜਾਣ ਸਵਾਲ ਜਵਾਬ ਸੱਭੇ,

ਸਾਨੂੰ ਹੌਲ ਨਾ ਔਖੜੀ ਗੋਰ ਦਾ ਈ ।

ਅਲੀ ਹੈਦਰ ਨੂੰ ਸਿੱਕ ਤੈਂਡੜੀ ਏ,

ਤੈਂਡੇ ਬਾਝ ਨਾ ਸਾਇਲ ਹੋਰ ਦਾ ਈ ।੧।

📝 ਸੋਧ ਲਈ ਭੇਜੋ