ਅਲਿਫ਼-ਹਮਜ਼ੇ ਦੇ ਸਿਰ ਲਾਮ ਨਫੀ ਦਾ ਲਿਖਿਆ

ਅਲਿਫ਼-ਹਮਜ਼ੇ ਦੇ ਸਿਰ ਲਾਮ ਨਫੀ ਦਾ ਲਿਖਿਆ,

ਡਿੰਗੜੇ ਲਾਮ ਦਾ ਈ ।

ਹੁਣ ਨਿਉਂ ਨਿਉਂ ਕਰੇ ਸਲਾਮ ਤਵਾਜ਼ਾ'

ਸਾਇਲ ਤੈਂਡੜੇ ਨਾਮ ਦਾ ਈ ।

ਵਿੱਚੋਂ ਆਂਵਣਾ ਈ ਏ ਸਿੱਧਾ ਅਲਿਫ਼,

ਤੈਨੂੰ ਵਾਸਤਾ ਆਪਣੇ ਨਾਮ ਦਾ ਈ ।

ਐ ਅਲੀ ਹੈਦਰ ਸ਼ੇਰ ਖੁਦਾ,

ਖਸਮਾਨੜਾ ਏਸ ਗੁਲਾਮ ਦਾ ਈ ।੫੨।

📝 ਸੋਧ ਲਈ ਭੇਜੋ