ਅਲਿਫ਼-ਇਹ ਅਵੱਲੜਾ ਹਮਜ਼ਾ ਕੋਈ

ਅਲਿਫ਼-ਇਹ ਅਵੱਲੜਾ ਹਮਜ਼ਾ ਕੋਈ,

ਗਮਜ਼ਾ ਏਹਨਾਂ ਅੱਖੀਆਂ ਦਾ ।

ਯਾ ਵੱਤ ਲਟਕਣ ਝੁੰਮਰ ਦੇ ਵਿੱਚ,

ਕੁੜੀਆਂ ਨਾਜ਼ਕ ਲੱਕੀਆਂ ਦਾ ।

ਯਾ ਵੱਤ ਨਾਜ਼ੋਂ ਕਰੇ ਨਜ਼ਾਕਤ,

ਹੱਥ ਲੱਗਾ ਟਕ ਦੱਖੀਆਂ ਦਾ ।

ਹੈਦਰ ਹਮਜ਼ਾ ਮੱਥੇ ਤੇ ਵਲ,

ਇਹ ਪ੍ਰੇਮ ਦੀਆਂ ਅੱਖੀਆਂ ਦਾ ।੨੯।

📝 ਸੋਧ ਲਈ ਭੇਜੋ