ਅਲਿਫ਼- ਇਨ੍ਹਾਂ ਰੰਗੀਲਿਆਂ ਦੇ ਰੰਗ ਕੁਨੋਂ

ਅਲਿਫ਼- ਇਨ੍ਹਾਂ ਰੰਗੀਲਿਆਂ ਦੇ ਰੰਗ ਕੁਨੋਂ,

ਰੰਗ ਬੇ-ਰੰਗ ਦਾ ਨਜ਼ਰ ਆਵੰਦਾ ਈ ।

ਇਹ ਖੂਬੀਆਂ ਨੇ ਨਕਾਸ਼ ਦੀਆਂ,

ਜਿਹੜਾ ਪਾਣੀ ਤੇ ਨਕਸ਼ ਟਿਕਾਵੰਦਾ ਈ ।

ਓਹੋ ਅਕਸ ਪਵੇ ਨਕਾਸ਼ ਦਾ ਭੀ,

ਵਿੱਚ ਪਾਣੀ ਜੇ ਨਕਸ਼ ਬਣਾਵੰਦਾ ਈ ।

ਦਿੱਸੇ ਬੇ-ਰੰਗ ਰੰਗਲਾ ਹੈਦਰ,

ਪਾਣੀ ਉੱਤੇ ਨਕਸ਼ ਦਿਖਾਵੰਦਾ ਈ ।੨੨।

📝 ਸੋਧ ਲਈ ਭੇਜੋ