ਅਲਿਫ਼-ਇਹਨਾਂ ਸੋਹਣਿਆਂ ਵਿਚ ਜਲਵਾ ਕਰੇਂਦਾ

ਅਲਿਫ਼-ਇਹਨਾਂ ਸੋਹਣਿਆਂ ਵਿਚ ਜਲਵਾ ਕਰੇਂਦਾ,

ਮੈਂਡਾ ਦਿਲਬਰ ਯਾਰ ਸਜਣ ।

ਇਹ ਰੌਸ਼ਨ ਦੀਵੇ ਬਾਲ ਦਿਖਾਂਦੇ,

ਅਪਣਾ ਹਾਰ ਸਿੰਗਾਰ ਸਜਣ ।

ਕਰੇ ਕੁੰਦ ਨਿਗਾਹਾਂ ਤੇਜ਼ ਨਜ਼ਰ ਨਾਲ,

ਸੁਰਮਾ ਦੁੰਬਲਾਦਾਰ ਸਜਣ ।

ਹੈਦਰ ਕੀਤੀ ਸੋਨੇ ਦੇ ਗੰਜ ਦਾ,

ਜ਼ੁਲਫ ਸਿਆਹ ਤੂੰ ਮਾਰ ਸਜਣ ।੧੫।

📝 ਸੋਧ ਲਈ ਭੇਜੋ