ਅਲਿਫ਼-ਓਸ ਸੁਲੱਖਣੇ ਯਾਰ ਬਿਨਾਂ

ਅਲਿਫ਼-ਓਸ ਸੁਲੱਖਣੇ ਯਾਰ ਬਿਨਾਂ,

ਮੈਨੂੰ ਸਾਂਗਾਂ ਦੇ ਚੋਭ ਫਟੱਕਣੇ ਨੇ ।

ਜ਼ੇਰ ਜ਼ਬਰ ਤਲਵਾਰੀ ਮੈਨੂੰ,

ਨਿੱਕਲੇ ਪੇਸ਼ ਉਚੱਕਣੇ ਨੇ ।

ਆ ਬਾ ਉਨ ਬੁਨ ਅਨ ਬਨ,

ਭਾ ਮੈਂਡੇ ਸ਼ੀਂਹ ਬੁੱਕਣੇ ਨੇ ।

ਹੈਦਰ ਆਖਸੋ ਨਾਲ ਨਿਗਾਹ ਦੇ,

ਹਰਫ ਗ਼ਲਤ ਮੈਂਡੇ ਤੱਕਣੇ ਨੇ ।੧।

📝 ਸੋਧ ਲਈ ਭੇਜੋ