ਅਲਿਫ਼-ਓਸ ਸੁਨਹਰੀ ਫੰਨੜੇ ਦਾ

ਅਲਿਫ਼-ਓਸ ਸੁਨਹਰੀ ਫੰਨੜੇ ਦਾ,

ਦਿਲ ਡੰਗੜਾ ਮੈਨੂੰ ਕਮੰਦ ਥੀਆ ।

ਸੋਨੇ ਦੀ ਵਾਲੜੀ ਕੰਨ ਦੀ ਨੂੰ,

ਮਿਲ ਉਹ ਕਮੰਦ ਦੋ-ਚੰਦ ਥੀਆ ।

ਜ਼ੁਲਫ਼ ਦੇ ਛੱਲਿਆਂ ਅੰਦਰ ਬੱਧੀ,

ਦਿਲ ਦਾ ਬੰਦ ਉਹ ਬੰਧ ਥੀਆ ।

ਹੈਦਰ ਫਾਹੀ ਵਾਲੜੀਆਂ ਥੋਂ,

ਹੁਣ ਬੰਦ ਦਿਲੇ ਦਾ ਰੰਦ ਥੀਆ ।੨੯।

📝 ਸੋਧ ਲਈ ਭੇਜੋ