ਅਲਿਫ਼-ਉਹ ਬੇਰੰਗ ਉਸ ਰੰਗ ਸੂਹੇ ਨੂੰ

ਅਲਿਫ਼-ਉਹ ਬੇਰੰਗ ਉਸ ਰੰਗ ਸੂਹੇ ਨੂੰ,

ਬੇਰੰਗ ਦੇ ਰੰਗ ਰੰਗਾਵੰਦਾ ਈ ।

ਜੇ ਵੱਤ ਰੰਗ ਦਾ ਰੰਗ ਭੀ ਹੋਵੇ,

ਤਸਲਸੁਲ ਲਾਜ਼ਮ ਆਵੰਦਾ ਈ ।

ਜੇ ਵੱਤ ਹੋਵੇ ਤਸਲਸੁਲ ਓਹੋ,

ਬੇ ਹੱਦ ਹੁਸਨ ਵਿਖਾਵੰਦਾ ਈ ।

ਬੇ-ਰੰਗ ਹੈਦਰ ਜ਼ਾਹਰ ਏਹੀ,

ਪਰਦੇ ਥੋਂ ਰੰਗ ਛੁਪਾਵੰਦਾ ਈ ।੨੪।

📝 ਸੋਧ ਲਈ ਭੇਜੋ