ਅਲਿਫ਼-ਉਹ ਮਿੱਠੜਾ ਹਾਸੜਾ ਸਾਦਾ ਭੀ ਨ

ਅਲਿਫ਼-ਉਹ ਮਿੱਠੜਾ ਹਾਸੜਾ ਸਾਦਾ ਭੀ ਨ,

ਅਕਸ ਉਸ ਪਾਕ ਦੀ ਜ਼ਾਤ ਦਾ ਏ ।

ਮਿੱਠੀ ਗਾਹਲ ਉਸ ਲਾਲ ਖਾਮੋਸ਼ੀ ਦੀ ਭੀ,

ਅਕਸ ਉਸ ਬਾਤ ਨਬਾਤ ਦਾ ਏ ।

ਉਹ ਛਮ ਛਮ ਨੂਰ ਜੋ ਵਿੱਚ ਝਰੋਕੇ,

ਨੈਣਾਂ ਦੇ ਸ਼ਾਹ ਦੀ ਝਾਤ ਦਾ ਏ ।

ਮੈਨੂੰ ਹੈਦਰ ਸ਼ਾਹ ਰੁਖ ਕੀਤਾ,

ਜ਼ਿਕਰ ਮਮਾਤ ਹਿਆਤ ਦਾ ਏ ।੪੫।

📝 ਸੋਧ ਲਈ ਭੇਜੋ